ਤਾਈ ਕੋਟ ਵਿੱਚ ਆ ਕੇ ਖਲੋ ਗਈ।
ਦੋਵੇਂ ਪਾਸੇ ਦੇ ਵਕੀਲ ਤਾਈ ਦੇ ਪਿੰਡ ਦੇ ਸਨ।
ਪਹਿਲਾ ਵਕੀਲ- ਤਾਈ ਤੂੰ ਮੈਨੂੰ ਜਾਣਦੀ ਏ ?
ਤਾਈ- ਹਾਂ ਭਾਈ ਤੂੰ ਬਾਹਰਲੀ ਫਿਰਨੀ ਆਲੇ ਨਸੀਬੇ ਦਾ ਪੋਤਾ ਏਂ ਨਾ…
ਪਿਉ ਤੇਰਾ ਤਾਂ ਨਿਰਾ ਸਾਧੂ ਆਦਮੀ ਸੀ।
ਪਰ ਤੂੰ ਇੱਕ ਨੰਬਰ ਦਾ ਨਿਕੰਮਾ ਤੇ ਝੂਠਾ।
ਝੂਠ ਬੋਲ-ਬੋਲ ਤੂੰ ਸਾਰਾ ਪਿੰਡ ਠੱਗ ਲਿਆ।
ਝੂਠੇ ਗਵਾਹ ਬਣਾ ਕੇ ਤੂੰ ਕੇਸ ਜਿੱਤਦਾਂ।
ਤੇਰੇ ਤੋਂ ਤਾਂ ਸਾਰਾ ਨਗਰ ਅਕਿਆ ਪਿਆ।
ਜਨਾਨੀ ਤੇਰੀ ਤੇਥੋਂ ਤੰਗ ਆ ਕੇ ਭੱਜ ਗਈ।
ਲੱਖ ਲਾਹਨਤ ਤੇਰੇ ਜਹੀ ਔਲਾਦ ਦੇ ।
ਵਕੀਲ ਵਿਚਾਰਾ ਚੁੱਪ ਕਰ ਕੇ ਪਾਸੇ ਹੋ ਕੇ ਖਲੋ ਗਿਆ.. ਬਈ ਇੱਹ ਤਾਂ ਬਾਹਲੀ ਬੇਜ਼ਤੀ ਹੋ ਗਈ।
ਤਦ ਉਹਨੇ ਦੂਜੇ ਵਕੀਲ ਵੱਲ ਇਸ਼ਾਰਾ ਕਰ ਕੇ ਕਿਹਾ- ਤਾਈ ਤੂੰ ਇਹਨੂੰ ਜਾਣਦੀ ਏਂ ?
ਤਾਈ – ਆਹੋ…
ਇਹ ਛੱਜੂ ਕਾਣੇ ਦਾ ਮੁੰਡਾ ਏ…
ਇਹਦੇ ਬਾਪੂ ਨੇ ਏਨੀ ਰਕਮ ਖਰਚ ਕੇ ਇਹਨੂੰ ਪੜਾਇਆ , ਪਰ ਇਹਦੇ ਅੱਖ਼ਰ ਨੀ ਪੱਲੇ ਪਿਆ।
ਸਾਰੀ ਉਮਰ ਕੁੜੀਆਂ ਛੇੜ ਛਿੱਤਰ ਖਾਦਾਂ ਰਿਹਾ…
ਇਹ ਉਹਈਓ ਨੀ ਜੀਦਾ ਚੱਕਰ ਤੇਰੀ ਘਰਵਾਲੀ ਨਾਲ ਵੀ ਸੀ?
ਕੰਜਰ ਏ ਪੂਰਾ …ਕੰਜਰ..
(ਕੋਰਟ ਚ ਬੈਠੇ ਸਭ ਲੋਕ ਹੱਸਣ ਲੱਗੇ)
ਜੱਜ – ਆਡਰ – ਆਡਰ …..
ਜੱਜ ਨੇ ਦੋਵਾਂ ਵਕੀਲਾਂ ਨੂੰ ਆਪਣੇ ਚੈਂਬਰ ਚ ਸੱਦਿਆ ।
ਜੱਜ- ਦੋਵੇਂ ਜਣੇ ਸੁਣੋ ਮੇਰੀ ਗੱਲ….
ਜੇ ਤੁਹਾਡੇ ਦੋਵਾਂ ਚੋਂ ਕਿਸੇ ਨੇ ਵੀ ਤਾਈ । ਨੂੰ ਇਹ ਪੁਛਿਆ ਬਈ ਤੂੰ ਇਸ ਜੱਜ ਨੂੰ ਜਾਣਦੀ ਏ…
ਤਾਂ ਸਾਲਿਓ ਮੈਂ ਤੁਹਾਨੂੰ ਦੋਵਾਂ ਨੂੰ ਗੋਲੀ ਮਰਵਾ ਦੇਣੀ ਆ….
😃😃😂😂🤣🤣


Leave a Reply